ਉਮੰਗ ਵੈਲਫੇਅਰ ਫਾਉਂਡੇਸ਼ਨ ਵੱਲੋਂ ਗੁਰੂ ਨਾਨਕ ਦੇਵ ਸਾਹਿਬ ਦੇ ਉਦੇਸ਼ ਤੰਦਰੁਸਤੀ, ਖੁਸ਼ਹਾਲੀ ‘ਤੇ ਭਾਈਚਾਰਕ ਸਾਂਝ ਨੂੰ ਸਮਰਪਿਤ ਚੌਥੀ ਮੈਰਾਥਨ ਉਮੰਗ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ ਅਤੇ ਸਤਵਿੰਦਰ ਸਿੰਘ ਵਰਲਡ ਰਿਕਾਰਡ ਹੋਲਡਰ ਤਾਇਕਵੈਂਡੇ ਕੋਚ ਅਤੇ ਸਮੂਹ ਉਮੰਗ ਮੈਂਬਰਾ ਦੀ ਅਗਵਾਈ ਵਿੱਚ ਪਲੇਅ ਵੇਅਜ਼ ਸੀਨੀਅਰ ਸੈਕੰਡਰੀ ਸਕੂਲ, ਮਾਡਰਨ ਸੀਨੀਅਰ ਸੈਕੰਡਰੀ ਸਕੂਲ ਅਤੇ ਸੁਸ਼ੀਲਾ ਦੇਵੀ ਪਬਲਿਕ ਸਕੂਲ ਦੇ ਸਹਿਯੋਗ ਨਾਲ ਕਰਵਾਈ ਗਈ। ਇਸ ਮੌਕੇ ਰਣਜੋਧ ਸਿੰਘ ਹਡਾਨਾ ਸੂਬਾ ਸਕੱਤਰ ਪੰਜਾਬ ਅਤੇ ਚੇਅਰਮੈਨ ਪੀ ਆਰ ਟੀ ਸੀ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਮੌਕੇ 600 ਦੇ ਕਰੀਬ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੈਰਾਥਨ ਦਾ ਆਗਾਜ਼ ਮਾਡਰਨ ਸਕੂਲ ਤੋਂ ਸ਼ੁਰੂ ਹੋ ਕੇ 21 ਨੰਬਰ ਫਾਟਕ, ਫੁਆਰਾ ਚੌਂਕ, ਸੇਰਾ ਵਾਲਾ ਗੇਟ, ਲਾਹੌਰੀ ਗੇਟ, ਤੋਂ ਹੁੰਦੇ ਹੋਏ ਪਲੇਅ ਵੇਜ਼ ਸਕੂਲ ਵਿੱਚ ਸਪੰਨ ਹੋਈ। ਇਸ ਮੌਕੇ ਸੰਸਥਾਂ ਦੇ ਪ੍ਰਧਾਨ ਅਰਵਿੰਦਰ ਸਿੰਘ ਅਤੇ ਕੋਚ ਸਤਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਸੂਬਾ ਸਕੱਤਰ ਰਣਜੋਧ ਸਿੰਘ ਹਡਾਨਾ, ਉਕਤ ਸਕੂਲਾਂ ਦੇ ਸਮੂਹ ਸਟਾਫ ਅਤੇ ਵਿਦਿਆਰਥੀ ਅਤੇ ਸਮੂਹ ਜ਼ਿਲ੍ਹਾ ਪ੍ਰਸ਼ਾਸਨ, ਪਟਿਆਲਾ ਪੁਲਸ ਅਤੇ ਟਰੈਫਿਕ ਮੁਲਾਜ਼ਮਾਂ ਵਲੋਂ ਮਿਲੇ ਸਹਿਯੋਗ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਸਥਾਂ ਵਲੋਂ ਪਟਿਆਲਾ ਵਾਸੀਆਂ ਦੇ ਸਹਿਯੋਗ ਨਾਲ ਪਿਛਲੇ ਤਿੰਨ ਸਾਲ ਤੋਂ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇਸ ਤਰ੍ਹਾ ਨਾਲ ਮੈਰਾਥਨ ਕਾਰਵਾਈ ਜਾਂਦੀ ਹੈ। ਜਿਸ ਵਿੱਚ ਹਮੇਸ਼ਾ ਬੱਚੇ ਅਤੇ ਨੌਜਵਾਨ ਉਤਸੁਕਤਾ ਨਾਲ ਭਾਗ ਲੈਂਦੇ ਹਨ। ਇਸ ਮੈਰਾਥਨ ਦਾ ਮੁੱਖ ਮੰਤਵ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ, ਖੁਸ਼ ਰਹਿਣ ਅਤੇ ਭਾਈਚਾਰਕ ਸਾਂਝ ਰੱਖਣ ਵਾਸਤੇ ਅਪੀਲ ਕਰਨਾ ਹੈ। ਰਣਜੋਧ ਸਿੰਘ ਹਡਾਨਾ ਨੇ ਉਮੰਗ ਟੀਮ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮਾਂ ਅਤੇ ਵਿਸ਼ੇਸ਼ ਤੌਰ ‘ਤੇ ਕਾਰਵਾਈ ਮੈਰਾਥਨ ਦੀ ਸਲਾਘਾ ਕਰਦਿਆ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲਿਆਂ ਨਾਲ ਜਿੱਥੇ ਸਮਾਜ ਵਿਚ ਸਿਹਤ ਪ੍ਰਤੀ ਜਾਗਰੂਕਤਾ ਫੈਲਦੀ ਹੈ ਉੱਥੇ ਹੀ ਹੋਰ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਸੇਧ ਮਿਲਦੀ ਹੈ। ਓਨ੍ਹਾਂ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਨਾਲ ਸਿਹਤਮੰਦ ਰਹਿਣ ਲਈ ਕਸਰਤ ਆਦਿ ਕਰਨ ਲਈ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬੱਚੇ ਦੇਸ਼ ਦਾ ਆਉਣ ਵਾਲਾ ਭਵਿੱਖ ਹਨ, ਇਸ ਲਈ ਇਨ੍ਹਾਂ ਦਾ ਸਿਹਤਮੰਦ ਹੋਣਾ ਹੀ ਰੰਗਲੇ ਪੰਜਾਬ ਦੀ ਨੀਂਹ ਨੂੰ ਮਜਬੂਤ ਕਰੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜਿੰਦਰ ਪਾਲ ਆਨੰਦ ਸਾਬਕਾ ਡੀ.ਐਸ.ਪੀ ਤੇ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਵੈਲਫੇਅਰ ਐਸੋਸੀਏਸ਼ਨ ਪੰਜਾਬ, ਅਮਰੀਕ ਸਿੰਘ ਬਾਂਗੜ, ਪਲੇਅ ਵੇਜ਼ ਸਕੂਲ ਦੇ ਮੁਖੀ ਡਾ ਰਾਜਦੀਪ ਸਿੰਘ ਅਤੇ ਸਮੂਹ ਸਟਾਫ, ਮਾਡਰਨ ਸਕੂਲ ਦੀ ਪ੍ਰਿੰਸੀਪਲ ਮਨਪ੍ਰੀਤ ਸ਼ਰਮਾ ਅਤੇ ਸਮੂਹ ਸਟਾਫ, ਸੁਸੀਲਾ ਦੇਵੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਰੇਖਾ ਗੁਪਤਾ ਅਤੇ ਸਮੂਹ ਸਟਾਫ, ਮਨਪ੍ਰੀਤ ਸਿੰਘ ਸਹਿਗਲ ਆਟੋ ਬਾਈਕ ਮਾਰਸ਼ਲ, ਬਾਈਕ ਮਾਰਸ਼ਲ ਰਵਲੀਨ ਕੌਰ ਅਤੇ ਸਾਥੀ, ਮੁੰਨਾ ਜੀ, ਨੈਸ਼ਨਲ ਐਵਾਰਡੀ ਜਤਵਿੰਦਰ ਗਰੇਵਾਲ, ਸਟੇਟ ਐਵਾਰਡੀ ਅਤੇ ਰਾਜ ਯੁਵਾ ਐਵਾਰਡੀ ਪਰਮਿੰਦਰ ਭਲਵਾਨ, ਉਪਕਾਰ ਸਿੰਘ ਗਿਆਨ ਜੋਤੀ ਸੰਸਥਾਂ, ਬਿਓ ਕਾਫੀ ਲੋਂਜ, ਯੋਗੇਸ਼ ਪਾਠਕ, ਅਨੁਰਾਗ ਆਚਾਰੀਆ, ਡਾ ਗਗਨਪ੍ਰੀਤ ਕੌਰ, ਰਾਜਿੰਦਰ ਸਿੰਘ ਸੂਦਨ, ਪਰਮਜੀਤ ਸਿੰਘ, ਪ੍ਰੀਤ, ਕਮਲਪ੍ਰੀਤ ਸਿੰਘ, ਤੋਂ ਇਲਾਵਾ ਸਕੂਲਾਂ ਦੇ ਖੇਡ ਕੋਚ ਸਾਹਿਬਾਨਾਂ ਵਿੱਚ ਸੁਰਿੰਦਰਪਾਲ ਸਿੰਘ, ਵਿਕਰਮ, ਸ਼ਿਵਮ, ਹਰੀਸ਼ ਸਿੰਘ ਰਾਵਤ (ਲੱਡੂ ਸਰ) ਅਤੇ ਮੌਜੂਦ ਸਨ।

Year 2023- 4th Marathon organized by Umang Sansthan Important contribution to Healthy Punjab – Ranjodh Singh Hadana

Around 600 students participated in the marathon.

Share: