ਉਮੰਗ ਵੈੱਲਫੇਅਰ ਫਾਉਂਡੇਸ਼ਨ ਰਜਿ. ਸੰਸਥਾ ਨੇ ਆਪਣੀ 7ਵੀਂ ਵਰ੍ਹੇਗੰਢ ਮੌਕੇ ਭਾਸ਼ਾ ਵਿਭਾਗ ਵਿੱਚ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਦਾ ਸਨਮਾਨ ਕੀਤਾ। ਇਸ ਮੌਕੇ ਚੇਅਰਮੈਨ ਪੀ.ਆਰ.ਟੀ.ਸੀ. ਰਣਜੋਧ ਸਿੰਘ ਹਡਾਣਾ ਮੁੱਖ ਮਹਿਮਾਨ ਵਜੋਂ ਪੁੱਜੇ। ਇਸ ਪ੍ਰੋਗਰਾਮ ਵਿੱਚ 20 ਦੇ ਕਰੀਬ ਸੰਸਥਾਵਾਂ ਤੋਂ ਇਲਾਵਾ ਉਮੰਗ ਸੰਸਥਾ ਦੇ 80 ਦੇ ਕਰੀਬ ਮੈਂਬਰਾਂ ਨੇ ਇੱਕਠੇ ਹੋ ਕੇ ਉਮੰਗ ਸੰਸਥਾ ਦੀ ਵਰ੍ਹੇਗੰਢ ਮਨਾਈ। ਸੰਸਥਾ ਦੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ ਪੀ.ਪੀ.ਐੱਸ., ਡੀ.ਐੱਸ.ਪੀ. ਹੈੱਡ ਕੁਆਰਟਰ ਨੇ ਚੇਅਰਮੈਨ ਰਣਜੋਧ ਸਿੰਘ ਹਡਾਣਾ, ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ ਅਤੇ ਉਮੰਗ ਟੀਮ ਨਾਲ ਮਿਲ ਕੇ ਕੇਕ ਕੱਟ ਕੇ ਸੰਸਥਾ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਈ। ਇਸ ਮਗਰੋਂ ਸੰਸਥਾ ਦੇ ਜਨਰਲ ਸੈਕਟਰੀ ਰਜਿੰਦਰ ਸਿੰਘ ਲੱਕੀ ਅਤੇ ਪ੍ਰਧਾਨ ਅਰਵਿੰਦਰ ਸਿੰਘ ਵੱਲੋਂ ਸੰਸਥਾ ਦੇ 2016 ਤੋਂ ਲੈ ਕੇ 2023 ਤੱਕ ਦੇ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ ਗਈ। ਸੰਸਥਾ ਦੇ ਸੀਨੀਅਰ ਵਾਈਸ ਪ੍ਰਧਾਨ ਅਨੁਰਾਗ ਆਚਾਰੀਆ ਅਤੇ ਖਜ਼ਾਨਚੀ ਕਮ ਲੀਗਲ ਐਡਵਾਈਜ਼ਰ ਯੋਗੇਸ਼ ਪਾਠਕ ਨੇ ਸੰਸਥਾ ਦੀ ਵੈੱਬਸਾਈਟ ਬਾਰੇ ਜਾਣਕਾਰੀ ਸਾਂਝੀ ਕੀਤੀ। ਜੁਆਇੰਟ ਸੈਕਟਰੀ ਪਰਮਜੀਤ ਸਿੰਘ, ਸੰਸਥਾ ਦੇ ਪ੍ਰੋਪੋਗੰਡਾ ਸੈਕਟਰੀ ਗੁਰਜੀਤ ਸਿੰਘ ਸੋਨੀ, ਹਿਮਾਨੀ, ਹਰਪਿੰਦਰ ਅਤੇ ਗੁਰਦੀਪ ਨੇ ਪ੍ਰੋਗਰਾਮ ਦੀ ਹੋਰ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ। ਪ੍ਰੋਗਰਾਮ ਵਿੱਚ ਵਿਸ਼ੇਸ਼ ਤੋਰ ‘ਤੇ ਪੁੱਜੇ ਰਣਜੋਧ ਸਿੰਘ ਹਡਾਣਾ ਨੇ ਉਮੰਗ ਟੀਮ ਨੂੰ 7ਵੀਂ ਵਰ੍ਹੇਗੰਢ ਮੌਕੇ ਵਧਾਈ ਦਿੰਦਿਆਂ ਅਤੇ ਸੰਸਥਾ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਸਰਕਾਰ ਦਾ ਅਜਿਹਾ ਅੰਗ ਹਨ, ਜੋ ਸਰਕਾਰ ਦੀਆਂ ਅਸਲ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਂਦੀਆਂ ਹਨ। ਸਾਰੀਆਂ ਸੰਸਥਾਵਾਂ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਕੰਮ ਬੇਹੱਦ ਸ਼ਲਾਘਾਯੋਗ ਹਨ। ਉਮੰਗ ਵੱਲੋਂ 7ਵੀਂ ਵਰ੍ਹੇਗੰਢ ਮੌਕੇ ਹੋਰਨਾਂ ਸੰਸਥਾਵਾਂ ਦਾ ਸਨਮਾਨ ਚੰਗਾ ਉਪਰਾਲਾ ਹੈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਹਰਦੀਪ ਸਿੰਘ ਬਡੂੰਗਰ ਨੇ ਵੀ ਸੰਸਥਾ ਦੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਟੀਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫੇ ‘ਤੇ ਕੰਮ ਕਰ ਰਹੀ ਹੈ। ਸਹੀ ਜ਼ਰੂਰਤਮੰਦ ਅਤੇ ਲੋੜਵੰਦਾਂ ਦੀ ਮਦਦ, ਪੰਜਾਬੀ ਵਿਰਸੇ ਅਤੇ ਮਾਂ ਬੋਲੀ ਪੰਜਾਬੀ ਬਾਰੇ ਜਾਗਰੂਕਤਾ ਬੱਚਿਆਂ ਨੂੰ ਸਾਈਬਰ ਅਪਰਾਧਾਂ ਬਚਣ ਦੀ ਮੁੱਢਲੀ ਜਾਣਕਾਰੀ, ਲੋਕਾਂ ਨੂੰ ਪੋਦਾਰੋਪਨ ਪ੍ਰਤੀ ਜਾਗਰੂਕਤਾ, ਖੂਨਦਾਨ ਲਈ ਮੋਟੀਵੇਟ ਅਤੇ ਹੋਰ ਅਜਿਹੇ ਸਮਾਜ ਪ੍ਰਤੀ ਸੇਵਾਵਾਂ ਸ਼ਲਾਘਾਯੋਗ ਕਦਮ ਹਨ। ਇਸ ਮੌਕੇ ਉਮੰਗ ਟੀਮ ਤੋਂ ਅਜੀਤ ਸਿੰਘ ਭੱਟੀ, ਅਰਸ਼ਿਕਾ ਅਨਬੁਲ, ਹਰਸ਼, ਦਵਿੰਦਰ, ਨਰਿੰਦਰ ਗੋਲਡੀ, ਗੁਰਜਿੰਦਰ, ਰੁਪਿੰਦਰ ਸਿੰਘ ਸੋਨੂੰ ਤੋਂ ਇਲਾਵਾ ਹੋਰਨਾਂ ਸੰਸਥਾਵਾਂ ਮਾਂ ਨੈਣਾ ਦੇਵੀ ਦੇ ਬੱਚੇ ਸੁਸਾਇਟੀ ਟੀਮ, ਪਟਿਆਲਾ ਕਿੰਗਸ ਯੂਥ ਕਲੱਬ ਰਜਿ, ਲੋਕ ਸੇਵਾ ਸੁਸਾਇਟੀ, ਪਬਲਿਕ ਹੈਲਪ ਫਾਉਂਡੇਸ਼ਨ, ਮਰੀਜ਼ ਮਿੱਤਰਾ, ਵਾਤਾਵਰਨ ਪ੍ਰੇਮੀ ਏਕਮ, ਮਿਸ਼ਨ ਲਾਲੀ ਅਤੇ * ਹਰਿਆਲੀ, ਰੋਟਰੀ ਕਲੱਬ, ਸੋਸ਼ਲ ਵਰਕ ਫਾਰ ਹੈਲਪਲੈਸ ਪੀਪਲ ਗਰੁੱਪ, ਮਾਨਵ ਸੇਵਾ ਸਦਨ, ਸੇਵਾ ਇਨਸਾਨੀਅਤ ਦੇ ਨਾਤੇ ਗਰੁੱਪ, ਸ੍ਰੀ ਰਾਮ ਸੇਵਾ ਗਰੁੱਪ, ਗੁਰੂ ਕ੍ਰਿਪਾ ਸੇਵਾ ਸੁਸਾਇਟੀ, ਵੰਦੇ ਮਾਤਰਮ ਦਲ, ਗਊ ਸੇਵਾ ਸੰਮਤੀ, ਜਨਹਿੱਤ ਸੰਮਤੀ, ਹੀਲੀਗ ਹੈਂਡਸ, ਹੈੱਲਪਿੰਗ ਹੈਂਡਸ, ਸਵੱਪਨ ਫਾਊਂਡੇਸ਼ਨ, ਹਿਊਮਨ ਰਾਈਟਸ ਮਿਸ਼ਨ, ਬਲਿਹਾਰੀ ਕੁਦਰਤ ਵਸਿਆ ਸੰਸਥਾ ਅਤੇ ਹੋਰ ਕਈ ਸੰਸਥਾਵਾਂ ਦੇ ਟੀਮ ਮੈਂਬਰਾਂ ਨੇ ਉਮੰਗ ਸੰਸਥਾ ਦੀ 7ਵੀਂ ਵਰ੍ਹੇਗੰਢ ਵਿੱਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ ਅਤੇ ਸਾਰੀ ਟੀਮ ਨੂੰ ਵਧਾਈ ਦਿੱਤੀ।

Share: